pindo bahar || ਦੇਖ ਕਿੱਦਾਂ ਕਾਵਾਂ ਰੋਲੀ &
#xA2A;ਾਈ ਆ, ਬਜ਼ੁਰਗ ਦੇ ਮੂਹ ਚੋ ਕਾਵਾਂ ਰੋਲੀ ਗੱਲ ਨਿਕਲਣ ਦੀ ਦੇਰ ਸੀ ਕਿ ਸਭ ਬੱਚੇ ਆਪਣੇ ਘਰਾਂ ਨੂੰ ਭੱਜ ਗਏ ਮਾਨੋ ਕੋਈ ਓਨਾ ਦੇ ਪਿੱਛੇ ਹੀ ਪੈ ਗਿਆ,,pindo bahar
हम लोग भगवान को बाहर ढूंढते है।असल में भगवान को देखना हो तो हमे अपनी आंखे खुली रखनी पड़ेगी। भगवान इस दुनिया के हर कोने हर कण में मजूद है। कहीं बच्चो के भोलेपन में भी दिख जाता है अगर हमरी नज़र उसकी झलक को देख लेने की हो तो। कहानी कुछ इस तरह है की एक गायों के बाहर एक छोटे से मोहल्ले में बच्चे खेल रहे है। खेल भी क्या रहे होंगे अपनी ही धुन में मगन शोरगुल कर रहे है। किसी बच्चे के हाथ में बिस्कुट पकड़ा है किसी के हाथ में कोई और मीठी वास्तु। अपनी ही धुन में मगन लगे हुए है। ना किसी को कोई घर की चिंता ना किसी को अपने आने वाले समय की चिंता। बस उस भगवान् की दी हुई ज़िंदगी में धुन से धुन मिला रहे है।
pindo bahar
बच्चो के खेल भी क्या होते है हमे भी पता है। कोई किसी का कपडा खींच रहा है कोई किसी के बालो को नोच रहा है। इन सब के बीच कुछ अपनी माँ के आँचल में छिप कर दूसरे बच्चो की शिकायत कर रहे थे। ऊपर बैठे कौआ का एक झुंड भी बचो के पास आ पोहंचा। वह भी लगे बच्चो को परेशान करने। किसी बच्चे के हाथ से बिस्कुट छीनने की और किसी के हाथ से कुछ और मीठा छीनने की कोशिश कर रहे है कौऐ। पास में ही बैठे एक बज़ुर्ग ने कहा की क्या कौआ रोली लगा रखी है और अपनी छड़ी से कौए उड़ाना शुरु कर दिया। उस बज़ुर्ग ने कौए से छुटकारा पाने के लिए समाधान पास ही बैठे नौजवान को बताया।
pindo bahar
बज़ुर्ग के कहने पर उस नौजवान ने एक कौए का शव उस मोहल्ले में लटका दिया। दूसरे दिन वहां कोई कौआ नज़र नहीं आ रहा था। रोज की तरह बच्चे फिर से खेलने के लिए इकठे हुए। आज उन्हें किसी भी कौये ने परेशान नहीं किया। आज तो बच्चे कल से भी ज़्यादा शोरगुल करने लगे। बच्चो का शोरगुल सुनकर उस बज़ुर्ग ने फिर बोला। देख कितनी कौआ रोली लगा रखी है। बज़ुर्ग के मुँह से यह बात क्या निकली की सब बच्चे सर पर पाँव रखकर भागे।
सभी बच्चे अपने अपने घर में जाकर छिप गए। और अपने घर की खिड़किओं से मायसूस चेहरे से वहां झांकने लगे जहां पर कल कौआ मर कर लटका दिया था…………………………………………….यार जोगी !!
pindo bahar
pindo bahar
ਅਸੀਂ ਲੋਕ ਰੱਬ ਨੂੰ ਹਰ ਜਗਾ ਲੱਭਦੇ ਆ। ਅਸਲ ਅਸੀਂ ਅਗਰ ਰਬ ਨੂੰ ਦੇਖਣਾ ਹੋਵੇ ਤਾ ਸਾਨੂੰ ਆਪਣੀਆਂ ਅੱਖਾਂ ਖੁਲੀਆਂ ਰੱਖਣੀਆਂ ਪੈਣਗੀਆਂ।ਰਬ ਇਸ ਦੁਨੀਆ ਦੇ ਹਰ ਕੋਨੇ ਚ ਵਸਦਾ ਹੈ। ਦੇਖਣਾ ਹੋਵੇ ਤਾ ਬੱਚਿਆਂ ਦੇ ਭੋਲੇਪਨ ਚ ਵੀ ਦਿੱਖ ਜਾਂਦਾ ਹੈ ਅਗਰ ਸਾਡੀ ਨਜ਼ਰ ਓਨੂੰ ਦੇਖਣ ਵਾਲੀ ਹੋਵੇ ਤਾਂ। ਕਹਾਣੀ ਕੁਝ ਇਸ ਤਰਾਂ ਹੈ ਕਿ ਇਕ ਪਿੰਡ ਦੇ ਬਾਹਰ ਮਹੱਲੇ ਚ ਛੋਟੇ ਛੋਟੇ ਮਾਸੂਮ ਜਹੇ ਬੱਚੇ ਖੇਲ ਰਹੇ ਨੇ। ਖੇਲਦੇ ਬੀ ਕੀ ਹੋਣਗੇ ਆਪਣੀ ਹੀ ਮਸਤੀ ਚ ਰੌਲਾ ਪਾ ਰਹੇ ਸੀ। ਕਿਸੇ ਬੱਚੇ ਦੇ ਹੱਥ ਚ ਬਿਸਕੁਟ ਫੜਿਆ ਆ ਤੇ ਕਿਸੇ ਦੇ ਕੋਲ ਕੁੱਛ ਹੋਰ ਮਿੱਠਾ ਖਾਣ ਨੂੰ। ਆਪਣੀ ਹੀ ਧੁਨ ਚ ਮਗਨ ਲੱਗੇ ਹੋਏ। ਨਾ ਕਿਸੇ ਨੂੰ ਘਰ ਦਾ ਕੋਈ ਫਿਕਰ ਨਾ ਕਿਸੇ ਨੂੰ ਕੋਈ ਆਪਣੇ ਆਉਣ ਵਾਲੇ ਸਮੇ ਦੀ ਪਰਵਾਹ।
pindo bahar
ਬੱਸ ਲੱਗੇ ਸੀ ਉਸ ਰਬ ਦੇ ਰੰਗਾ ਦਾ ਅਨੰਦ ਮਾਨਣ।ਬੱਚਿਆਂ ਦੀਆ ਖੇਡਾਂ ਵੀ ਕਿਦਾਂ ਦੀਆ ਹੁੰਦੀਆਂ ਸਾਨੂ ਪਤਾ ਹੀ ਹੈ। ਕੋਈ ਕਿਸੇ ਦੇ ਕਪੜੇ ਖਿੱਚ ਰਿਹਾ ਸੀ ਤੇ ਕੋਈ ਕਿਸੇ ਬਾਲਾਂ ਨੂੰ। ਇਸ ਤਰਾਂ ਦੀਆ ਸ਼ਰਾਰਤਾਂ ਤੋਂ ਤੰਗ ਹੋਏ ਕੁਛ ਬੱਚੇ ਆਪਣੀ ਮਾਂ ਦੇ ਪੱਲੇ ਨੂੰ ਫੜ ਕੇ ਸ਼ਿਕਾਇਤ ਕਰ ਰਹੇ ਸੀ। ਓਨਾ ਬੱਚਿਆਂ ਦੇ ਲਾਗੇ ਹੀ ਇਕ ਕਾਵਾਂ ਦਾ ਝੁੰਡ ਬੈਠਾ ਸੀ। ਉਹ ਵੀ ਬੱਚਿਆਂ ਨੂੰ ਤੰਗ ਕਰਨ ਲੱਗਾ। ਕਾਂ ਬੱਚਿਆਂ ਦੇ ਹੱਥਾਂ ਚੋ ਬਿਸਕੁਟ ਤੇ ਹੋਰ ਖਾਣ ਵਾਲੀਆਂ ਚੀਜਾਂ ਖੋਣ ਦੀ ਕੋਸ਼ਿਸ਼ ਕਰ ਰਹੇ ਸੀ।ਲਾਗੇ ਹੀ ਬੈਠੇ ਇਕ ਬਜ਼ੁਰਗ ਤੋਂ ਇਨਾ ਰੌਲਾ ਪੈਂਦਾ ਦੇਖ ਰਿਹਾ ਨਾ ਗਿਆ ਤੇ ਬਜ਼ੁਰਗ ਬੋਲਿਆ ਦੇਖ ਕਿੱਦਾ ਕਾਵਾਂ ਰੋਲੀ ਪਾਈ ਆ। ਬਜੁਰਗ ਨੇ ਕਾਵਾਂ ਨੂੰ ਉਡਾਉਣ ਦੇ ਕੋਸ਼ਿਸ਼ ਕੀਤੀ।
pindo bahar
ਕਾਵਾਂ ਤੋਂ ਤੰਗ ਆਏ ਬਜ਼ੁਰਗ ਨੇ ਲਾਗੇ ਖੜੇ ਨੌਜਵਾਨ ਨੂੰ ਕਿਹਾ ਕਿ ਜਾ ਨੌਜਵਾਨਾਂ ਕੋਈ ਕਾਂ ਮਾਰ ਕੇ ਐਥੈ ਟੰਗ ਤਾਂਕਿ ਇਹ ਕਾਂ ਥੋੜੇ ਸ਼ਾਂਤ ਹੋ ਜਾਣ। ਬਜ਼ੁਰਗ ਦੇ ਆਖੇ ਲੱਗ ਨੌਜਵਾਨ ਨੇ ਇਕ ਕਾਂ ਮਾਰ ਕੇ ਉਸ ਮਹੱਲੇ ਚ ਲਟਕਾ ਦਿੱਤਾ। ਦੂਜੇ ਦਿਨ ਮਹੱਲੇ ਚ ਕੋਈ ਕਾਂ ਨਜ਼ਰ ਨਹੀਂ ਸੀ ਆ ਰਿਹਾ।ਹਰ ਰੋਜ ਦੀ ਤਰਾਂ ਬੱਚੇ ਫਿਰ ਖੇਲਣ ਲਈ ਇਕੱਠੇ ਹੋ ਗਏ। ਅੱਜ ਓਨਾ ਨੂੰ ਕਿਸੀ ਕਾਂ ਨੇ ਤੰਗ ਨਹੀਂ ਕੀਤਾ। ਅੱਜ ਤਾ ਬੱਚੇ ਕੱਲ ਨਾਲੋਂ ਵੀ ਜ਼ਿਆਦਾ ਰੌਲਾ ਪਾ ਕੇ ਖੇਲਣ ਲੱਗੇ। ਬੱਚਿਆਂ ਦਾ ਰੌਲਾ ਸੁਣਕੇ ਲਾਗੇ ਬੈਠੇ ਬਜ਼ੁਰਗ ਨੇ ਬੱਚਿਆਂ ਨੂੰ ਦਬਕਾ ਮਾਰਿਆ ਕਿ ਦੇਖ ਕਿੱਦਾਂ ਕਾਵਾਂ ਰੋਲੀ ਪਾਈ ਆ। ਬਜ਼ੁਰਗ ਦੇ ਮੂਹ ਚੋ ਕਾਵਾਂ ਰੋਲੀ ਗੱਲ ਨਿਕਲਣ ਦੀ ਦੇਰ ਸੀ ਕਿ ਸਭ ਬੱਚੇ ਆਪਣੇ ਘਰਾਂ ਨੂੰ ਭੱਜ ਗਏ ਮਾਨੋ ਕੋਈ ਓਨਾ ਦੇ ਪਿੱਛੇ ਹੀ ਪੈ ਗਿਆ ਹੋਵੇ। ਸਾਰੇ ਬੱਚੇ ਆਪਣੇ ਘਰਾਂ ਚ ਜਾ ਬੜੇ ਤੇ ਮਾਯੂਸ ਜਹੇ ਚੇਹਰੇ ਬਣਾ ਕੇ ਆਪਣੇ ਘਰਾਂ ਦੀਆ ਬਾਰੀਆਂ ਖੋਲ ਕੇ ਉਸ ਜਗਾ ਵੱਲ ਤੱਕਣ ਲੱਗੇ ਜਿਸ ਜਗਾ ਤੇ ਕਲ ਕਾਂ ਮਾਰ ਕੇ ਟੰਗਿਆ ਸੀ।
pindo bahar……………………………………………………….ਯਾਰ ਜੋਗੀ !!
pindo bahar