baba bulleh shah shayari punjabi || 100% Orignal History

baba bulleh shah shayari punjabi || “ਬਾਬਾ ਬੁੱਲੇ ਸ਼ਾਹ” ਦੇ ਸ&#

xA70;ਪੂਰਨ ਜੀਵਨ ਨੂੰ ਆਪ ਜੀ ਨੂੰ ਸੰਖੇਪ ਚ ਦੱਸਣ ਦਾ ਯਤਨ ਕਰਾਂਗੇ। ਇਹ ਉਹ ਬੁੱਲ੍ਹਾ ਹੈ ਜੋ ਪੰਜਾਬ ਦਾ ਮਨਸੂਰ ਸੀ। ਆਪਣੀ ਕਲਮ ਦੀ ਤਾਕਤ ਨਾਲ ਇਸ ਮਨਸੂਰ ਨੇ ਵੱਡੇ ਵੱਡੇ ਤਖਤਾਂ ਨੂੰ ਹਿਲਾ ਦਿੱਤਾ ਸੀ। ਇਸ ਸੂਫੀ ਕਵੀ ਨੇ ਕਵਿਤਾ ਨੂੰ ਹੀ ਸਿਖਰਾਂ ਤੱਕ ਨਹੀਂ ਪੋਹੰਚਾਇਆ ਸਗੋਂ 18ਵੀ ਸਦੀ ਚ ਇਕ ਸੂਫੀ ਲਹਿਰ ਨੂੰ ਚਲਾਇਆ।

“ਬੁੱਲ੍ਹਾ” ਕਸਰ ਨਾਮ ਕਸੂਰ ਹੈ,
ਓਥੇ ਮੂਹੋ ਨਾ ਸਕਣ ਬੋਲ।
ਓਥੇ ਸੱਚੇ ਗਰਦਾਨ ਮਾਰੀਏ,
ਓਥੇ ਝੂਠੇ ਕਰਨ ਕਲੋਲ।

baba bulleh shah shayari punjabi

baba bulleh shah shayari punjabi
ਜਨਮ ,ਬਚਪਨ ਤੇ ਵੰਸ਼

baba bulleh shah ਦਾ ਜਨਮ ਕਸੂਰ ਜਿਲ੍ਹੇ ਚ ਪੈਂਦੇ ਪਿੰਡ ਪਾਂਡੋਕੇ ਚ ਬੁਖਾਰੀ ਖਾਨਦਾਨ ਚ 1680 ਈ: ਨੂੰ ਹੋਇਆ। ਬਚਪਨ ਦਾ ਨਾਮ ਆਪ ਜੀ ਦਾ ਅਬਦੁੱਲਾ ਸੀ। ਆਪ ਜੀ ਦੇ ਪਿਤਾ ਦਾ ਨਾਮ ਸਖੀ ਮੋਹੰਮਦ ਦਰਵੇਸ਼ ਸੀ। ਆਪ ਜੀ ਦੇ ਪੁਰਖੇ ਬਿਹਾਵਾਲਪੁਰ ਦੇ ਰਹਿਣ ਵਾਲੇ ਸਨ।ਆਪ ਜੀ ਦੀ ਜਨਮ ਤਰੀਕ ਨੂੰ ਲੈਕੇ ਵਿਦਵਾਨਾਂ ਚ ਬਹੁਤ ਸਾਰੇ ਮਤਭੇਦ ਨੇ। ਜਿਆਦਾਤਰ 1680 ਈ: ਨੂੰ ਹੀ ਸਹੀ ਮੰਨਦੇ ਨੇ।ਪਾਂਡੋਕੇ ਵਿਖੇ ਹੀ ਆਪ ਜੀ ਦਾ ਬਚਪਨ ਬੀਤਿਆ। ਪੜ੍ਹਾਈ ਲਿਖਾਈ ਦੀ ਨਾਲ baba bulleh shah ਜੀ ਪਸ਼ੂ ਵੀ ਚਾਰਨ ਵੀ ਜਾਂਦੇ। ਆਪ ਜੀ ਦੇ ਪੜ੍ਹਾਈ ਲਿਖਾਈ ਪਿੰਡ ਦੇ ਮਦਰੱਸੇ ਚ ਹੀ ਪੂਰੀ ਹੋਈ। ਉਸ ਮਦਰੱਸੇ ਚ ਆਪ ਜੀ ਦੇ ਪਿਤਾ ਜੀ ਸਖੀ ਮੋਹੰਮਦ ਦਰਵੇਸ਼ ਹੀ ਪੜਾਉਂਦੇ ਸਨ। ਵਾਰਸ ਵਾਂਗ ਬੁੱਲ੍ਹਾ ਵੀ ਘਰ ਦੀ ਪਿਆਰ ਤੋਂ ਸੱਖਣਾ ਹੀ ਰਿਹਾ ਅਗਰ ਕਿਸੇ ਨੇ ਬੁੱਲ੍ਹੇ ਨੂੰ ਸਮਝਿਆ ਤਾਂ ਉਹ ਉਸਦੀ ਭੈਣ ਨੇ ਸਮਝਿਆ। ਬੁੱਲ੍ਹੇ ਦੀ ਭੈਣ ਵੀ ਬੁੱਲ੍ਹੇ ਵਾਂਗ ਸੂਫੀ ਵਿਚਾਰਾਂ ਵਾਲੀ ਸੀ।

baba bulleh shah shayari punjabi

baba bulleh shah shayari punjabi
ਆਤਮਕ ਗਿਆਨ

ਮੁੱਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਬੁੱਲ੍ਹਾ ਕਸੂਰ ਆ ਗਿਆ। ਇਥੇ ਗੁਲਾਮ ਮੁਰਤਜ਼ਾ ਕੋਲੋਂ ਆਪ ਨੇ ਸਿੱਖਿਆ ਪ੍ਰਾਪਤ ਕੀਤੀ। ਉਸ ਸਮੇ ਗੁਲਾਮ ਮੁਰਤਜ਼ਾ ਫਾਰਸੀ ਤੇ ਅਰਬੀ ਦੇ ਬਹੁਤ ਵੱਡੇ ਵਿਦਵਾਨ ਸਨ। ਜਵਾਨੀ ਚ ਆਉਂਦੇ ਆਉਂਦੇ ਰੱਬ ਦੀ ਭਗਤੀ ਚ ਲੀਨ ਰਹਿਣ ਲੱਗੇ। ਇਸਤਰਾਂ ਫਿਰਦੇ ਫਿਰਦੇ ਇਕ ਵਾਰ ਗੁਰਦਾਸਪੁਰ ਬਟਾਲੇ ਵੱਲ ਚਲੇ ਗਏ। ਓਥੇ ਆਪ ਨੇ ਕਿਹਾ ਮੈ ਅੱਲਾ ਹਾਂ। ਅੱਲਾ ਮਤਲਬ ਕੱਚਾ। ਤਾਂ ਲੋਕ ਦਰਬਾਰ ਫਾਜ਼ਲਾ ਦੇ ਮੋਢੀ ਸ਼ੇਖ-ਫਾਜ਼ਿਲ-ਉੱਦ-ਦੀਨ ਕੋਲ ਲੈ ਗਏ। ਓਨਾ ਕਿਹਾ ਇਹ ਸੱਚ ਕਹਿੰਦਾ ਹੈ ਇਸਨੂੰ ਸ਼ਾਹ ਇਨਾਇਤ ਕੋਲ ਲੈ ਜਾਵੋ ਓਥੇ ਪੱਕ ਜਾਵੇਗਾ। ਬੁੱਲ੍ਹਾ ਬਟਾਲੇ ਤੋਂ ਲਹੌਰ ਆਪਣੇ ਮੁਰਸ਼ਦ ਸ਼ਾਹ ਇਨਾਇਤ ਨੂੰ ਮਿਲਣ ਲਈ ਚਲੇ ਗਿਆ। ਜਦੋ ਬੁੱਲ੍ਹਾ ਸ਼ਾਹ ਇਨਾਇਤ ਪਾਸ ਪੁੱਜਾ ਤਾਂ ਉਸ ਸਮੇ ਉਹ ਗੰਢਿਆ ਦੀ ਪਨੀਰੀ ਲਗਾ ਰਹੇ ਸਨ। ਬੁੱਲੇ ਨੂੰ ਦੇਖ ਬੋਲੇ ਹਾਂ ਵੀ ਜਵਾਨ ਕਿਵੇਂ ਆਉਣਾ ਹੋਇਆ। ਬੁੱਲ੍ਹਾ ਅਗੋ ਬੋਲਿਆ ਜੀ ਮੈ ਰੱਬ ਦਾ ਰਾਹ ਪੁੱਛਣ ਆਇਆ ਜੀ। ਰੱਬ ਨੂੰ ਕਿਵੇਂ ਪਾਈਦਾ ? ਸ਼ਾਹ ਇਨਾਇਤ ਨੇ ਅੱਗੋਂ ਇਕ ਪਾਸਿਓਂ ਪਨੀਰੀ ਪੱਟ ਕੇ ਦੂਜੇ ਪਾਸੇ ਲਾਉਂਦਿਆਂ ਕਿਹਾ ਬੁੱਲਿਆ ਰੱਬ ਦਾ ਕੀ ਪਾਉਣਾ,, ਇਧਰੋਂ ਪੁੱਟਣਾ ਤੇ ਓਧਰ ਲਾਉਣਾ। ਸ਼ਾਹ ਇਨਾਇਤ ਦੀ ਇਸ ਗੱਲ ਨੇ ਬੁੱਲ੍ਹੇ ਦੇ ਮੰਨ ਤੇ ਬਹੁਤ ਅਸਰ ਕੀਤਾ। ਓਥੇ ਹੀ ਸ਼ਾਹ ਇਨਾਇਤ ਦੇ ਚਰਨਾਂ ਚ ਡਿੱਗ ਗਿਆ।

baba bulleh shah shayari punjabi

“ਬੁੱਲ੍ਹੇ” ਸ਼ਾਹ ਦੀ ਸੁਣੋ ਹਕਾਇਤ ,,
ਹਾਦੀ ਪਕੜਿਆ ਰੋਗ ਹਦਾਇਤ,,
ਮੇਰਾ ਮੁਰਸ਼ਦ ਸ਼ਾਹ ਇਨਾਇਤ,,
baba bulleh shah shayari punjabiਓਹੋ ਲੰਘਾਵੇ ਪਾਰ ,……….

ਬੁੱਲ੍ਹੇ ਨੂੰ ਸਮਝਾਵਣ ਆਈਆਂ,,ਭੈਣਾਂ ਤੇ ਭਰਜਾਈਆਂ
ਮੰਨ ਲੈ “ਬੁੱਲ੍ਹਿਆ” ਸਾਡਾ ਕਹਿਣਾ,,ਛੱਡ ਦੇ ਪੱਲਾ ਰਾਈਆਂ
ਆਲ ਨਬੀ ਔਲਾਦ ਨਬੀ ਨੂੰ,,ਤੂੰ ਕੀ ਲੀਕਾਂ ਲਾਈਆਂ
ਜਿਹੜਾ ਸਾਨੂੰ ਸਈਅਦ ਸੱਦੇ,,ਦੋਜ਼ਖ ਮਿਲਣ ਸਜਾਈਆਂ
ਜੋ ਕੋਈ ਸਾਨੂੰ ਰਾਈਂ ਆਖੇ,,ਬਹਿਸ਼ਤੀਂ ਪੀਂਘਾਂ ਪਾਈਆਂ
ਰਾਈਂ ਸਾਈਂ ਸਭਨੀ ਥਾਈਂ,,ਰੱਬ ਦੀਆਂ ਬੇਪਰਵਾਹੀਆਂ
ਸੋਹਣੀਆਂ ਪਰ੍ਹੇ ਹਟਾਈਆਂ ਨੇ ਤੇ,,ਕੋਝੀਆਂ ਲੈ ਗਲ ਲਾਈਆਂ
ਜੇ ਤੂੰ ਲੋੜੇਂ ਬਾਗ਼ ਬਹਾਰਾਂ,,ਚਾਕਰ ਹੋ ਜਾ ਰਾਈਆਂ
“ਬੁੱਲ੍ਹਾ” ਸ਼ੌਹ ਦੀ ਜ਼ਾਤ ਕੀ ਪੁੱਛਨਾ ਏਂ,,ਸ਼ੱਕਰ ਹੋ ਰਜਾਈਆਂ

ਇਸ ਤੋਂ ਬਾਅਦ ਬੁੱਲ੍ਹੇ ਨੂੰ ਸਯਦ ਹੋਇਆ ਦੇਖ ਸ਼ਰੀਕਾਂ ਨੇ ਬਹੁਤ ਤਾਹਨੇ ਮੇਹਣੇ ਦਿੱਤੇ। ਪਰ ਬੁੱਲ੍ਹਾ ਹੋਰ ਦੁਨੀਆਂ ਦੀ ਰੰਗਾਂ ਚ ਝੂਲ ਰਿਹਾ ਸੀ। ਸਭ ਨੇ ਬੁੱਲ੍ਹੇ ਨੂੰ ਬਹੂਤ ਸਮਝਾਇਆ ਪਰ ਬੁੱਲ੍ਹੇ ਨੇ ਕਿਸੀ ਦੀ ਨਾ ਸੁਣੀ।

ਇਸ਼ਕ਼ ਅਸਾਂ ਨਾਲ ਕੇਹੀ ਕੀਤੀ,,
ਲੋਕ ਮਰੇਂਦੇ ਤਾਹਨੇ ,,

baba bulleh shah shayari punjabi

baba bulleh shah shayari punjabi
ਸ਼ਾਹ ਇਨਾਇਤ ਵਲੋ ਆਪਣੇ ਡੇਰੇ ਚੋ ਕੱਢਣਾ

ਦਿਲੀ ਸ਼ੋਂਕ ਵਿਚ ਬੁੱਲ੍ਹਾ ਸ਼ਰ੍ਹਾ ਆਦਿ ਦੀਆ ਹੱਦਾਂ ਪਾਰ ਕਰ ਗਿਆ। ਮਸੀਤ ਚ ਪੜੀਆਂ ਨਮਾਜ਼ਾਂ ਬੁੱਲ੍ਹੇ ਦੇ ਮੰਨ ਨਾ ਭਾਉਂਦੀਆਂ। ਇਕ ਵਾਰ ਨਮਾਜ਼ ਪੜਦੇ ਹੀ ਬੁੱਲ੍ਹਾ ਕੂਕ ਪਿਆ। ਜਿਸ ਤੋਂ ਖਫਾ ਹੋ ਕੇ ਸ਼ਾਹ ਇਨਾਇਤ ਨੇ ਬੁੱਲ੍ਹੇ ਨੂੰ ਆਪਣੇ ਡੇਰੇ ਚੋ ਕੱਢ ਦਿੱਤਾ।

ਫੂਕ ਮੁਸੱਲਾ ਭੰਨ ਸਿਟ ਲੋਟਾ ,,
ਨਾ ਫੜ ਤਸਬੀ ਕਾਸਾ ਸੋਟਾ,,
ਅਤੇ
ਉਮਰ ਗਵਾਈ ਵਿਚ ਮਸੀਤੀਂ,,
ਅੰਦਰ ਭਰਿਆ ਨਾਲ ਪਲੀਤੀ ,,
ਕਦੇ ਨਮਾਜ਼ ਵਹਦਤ ਨਾ ਕੀਤੀ ,,………..bulleh shah poetry

ਬੁੱਲ੍ਹੇ ਦੀ ਹਾਲਤ ਅਜਿਹੀ ਹੋ ਗਈ ਕੇ ਮਸੀਤ ਦੇ ਨਾਮ ਤੋਂ ਹੀ ਡਰਨ ਲੱਗਾ। ਸ਼ਾਹ ਇਨਾਇਤ ਆਪਣੇ ਮੁਰਸ਼ਦ ਨਾਲ ਪਏ ਇਸ ਬਿਛੋੜੇ ਨੇ ਬੁੱਲ੍ਹੇ ਦੀ ਕਵਿ ਰਚਨਾ ਨੂੰ ਸਿਖਰਾਂ ਤੱਕ ਪੋਹਂਚਾ ਦਿੱਤਾ। ਇਹ ਬਿਛੋੜੇ ਦਾ ਸਮਾਂ ਸੂਲਾਂ ਭਰਿਆ ਸੀ। ਬੁੱਲ੍ਹਾ ਸਾਲ ਭਰ ਜੰਗਲਾਂ ਦੀ ਖ਼ਾਕ ਛਾਣਦਾ ਫਿਰਦਾ ਰਿਹਾ। ਬੁੱਲ੍ਹਾ ਸਾਧੂ ਦਰਸ਼ਨੀ ਨਾਥ ਨੂੰ ਮਿਲਿਆ। ਜਿਸਦਾ ਅਸਰ ਉਸਦੀ ਕਵਿਤਾ ਚ ਹਿੰਦੀ ਰੰਗ ਚ ਨਜ਼ਰ ਆਉਂਦਾ ਹੈ। ਜਦੋ ਬੁੱਲ੍ਹੇ ਦਾ ਆਪਣੇ ਮੁਰਸ਼ਦ ਤੋਂ ਵਿਛੋੜਾ ਸਹਿਣ ਦੀ ਹੱਦ ਪਾਰ ਕਰ ਗਿਆ ਤਾਂ ਬੁੱਲ੍ਹਾ ਗਲੀ ਗਲੀ ਘੁੰਮਣ ਲੱਗਾ। ਇਥੋਂ ਤੱਕ ਕਿ ਬੁੱਲ੍ਹੇ ਨੇ ਆਪਣਾ ਭੇਸ ਔਰਤਾਂ ਵਰਗਾ ਬਣਾ ਲਿਆ। ਮੁਰਸ਼ਦ ਮਿਲਾਪ ਦੀ ਤਾਂਗ ਚ ਬੇਸੁਰਤ ਬੁੱਲ੍ਹਾ ਸਾਰੰਗੀ ਬਜ਼ਾ ਨੱਚਦਾ ਰਹਿੰਦਾ। ਸਾਰੀ ਸਾਰੀ ਰਾਤ ਬਿਰਹੋ ਦੇ ਗਮ ਚ ਰੋਂਦਾ ਰਹਿੰਦਾ। ਬੁੱਲ੍ਹਾ ਤੁਰਦਾ ਤੁਰਦਾ ਉਸ ਰਾਹ ਤੇ ਆ ਬੈਠਾ ਜਿਥੇ ਉਸਦਾ ਮੁਰਸ਼ਦ ਸ਼ਾਹ ਇਨਾਇਤ ਨਮਾਜ਼ ਪੜਦੇ ਸੀ। ਰਾਹ ਮੱਲ ਬੈਠਾ ਬੁੱਲ੍ਹਾ

ਕਦੀ ਆ ਮਿਲ ਯਾਰ ਪਿਆਰਿਆ………..
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ………..
ਚੜ੍ਹ ਬਾਗੀਂ ਕੋਇਲ ਕੂਕਦੀ,,
ਨਿਤ ਸੋਜ਼-ਇ-ਅਲਮ ਦੇ ਫੂਕਦੀ,,
ਮੈਨੂੰ ਤਤੜੀ ਕੋ ਸ਼ਾਮ ਵਿਸਾਰਿਆ………..
ਕਦੀ ਆ ਮਿਲ ਯਾਰ ਪਿਆਰਿਆ………
“ਬੁੱਲ੍ਹਾ” ਸ਼ਹੁ ਕਦੀ ਘਰ ਆਵਸੀ,,
ਮੇਰੀ ਬਲਦੀ ਭਾ ਬੁਝਾਵਸੀ,,
ਉਹਦੀ ਵਾਟਾਂ ਤੋਂ ਸਿਰ ਵਾਰਿਆ……….
ਕਦੀ ਆ ਮਿਲ ਯਾਰ ਪਿਆਰਿਆ
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ………….baba bulleh shah shayari punjabi

ਜਦੋ ਬੁੱਲ੍ਹੇ ਨੇ ਇਹ ਕਾਵਿਆਂ ਧੁਰ ਦਿਲੋਂ ਪੜ੍ਹਿਆ। ਮੁਰਸ਼ਦ ਦੇ ਕੰਨਾਂ ਚ ਆਵਾਜ਼ ਪਈ। ਬੁੱਲ੍ਹੇ ਦੇ ਸ਼ਬਦ ਧੁਰ ਅੰਦਰ ਤੱਕ ਧੂ ਪਾਉਣ ਲੱਗੇ। ਕੰਬਲ ਮੋਢੇ ਤੇ ਧਰ ਹੱਥ ਖੂੰਡੀ ਫੜ ਆਵਾਜ਼ ਵਾਲੇ ਪਾਸੇ ਚੱਲ ਪਏ। ਕਾਹਲੀ ਕਾਹਲੀ ਚਲਦੇ ਕਦਮ ਮੁਰਸ਼ਦ ਸ਼ਾਹ ਇਨਾਇਤ ਬੁੱਲ੍ਹੇ ਦੇ ਕੋਲ ਪਹੁੰਚੇ। ਬੁੱਲ੍ਹੇ ਸ਼ਾਹ ਦੇ ਉਸ ਸਮੇ ਔਰਤਾਂ ਵਾਲੇ ਕੱਪੜੇ ਪਾਏ ਸੀ। ਲਾਗੇ ਆ ਮੁਰਸ਼ਦ ਸ਼ਾਹ ਇਨਾਇਤ ਨੇ ਪੁੱਛਿਆ ,,,,,ਵੇ ਤੂੰ ਬੁੱਲ੍ਹਾ ਏਂ….?
ਬੁੱਲ੍ਹਾ ਦੌੜ ਕੇ ਚਰਨਾਂ ਚ ਆ ਡਿੱਗਾ। ਅੱਖਾਂ ਭਰ ਆਈਆਂ। ਬੁੱਲ੍ਹਾ ਬੋਲਿਆ ਨਹੀਂ ਜੀ ਬੁੱਲ੍ਹਾ ਨਹੀਂ ਭੁੱਲਾ ਆ . ਮੁਰਸ਼ਦ ਸ਼ਾਹ ਇਨਾਇਤ ਹੱਸ ਪਏ ਤੇ ਬੁੱਲ੍ਹੇ ਨੂੰ ਸ਼ਾਤੀ ਨਾਲ ਲਾ ਤਪਦਾ ਹਿਰਦਾ ਠੰਡਾ ਕੀਤਾ। ਉਸ ਦਿਨ ਤੋਂ ਬਾਅਦ ਬੁੱਲ੍ਹਾ ਆਪਣੇ ਮੁਰਸ਼ਦ ਸ਼ਾਹ ਇਨਾਇਤ ਦੇ ਨਾਲ ਰਹਿਣ ਲੱਗਾ। ਮੁਰਸ਼ਦ ਸ਼ਾਹ ਇਨਾਇਤ ਦੇ ਪਾਸ ਰਹਿਕੇ ਬੁੱਲ੍ਹਾ ਓਨਾ ਦਾ ਹੀ ਇਨ ਬਿਨ ਰੂਪ ਹੋ ਗਿਆ। ਬੁੱਲ੍ਹੇ ਨੇ ਆਪਣੇ ਜੀਵਨ ਸਮੇ ਬਹੁਤ ਹੀ ਮਿੱਠਾ ਤੇ ਦਿਲ ਖਿਚਵਾ ਸਾਹਿਤ (bulleh shah poetry) ਪੰਜਾਬ ਦੀ ਝੋਲੀ ਪਾਇਆ।

baba bulleh shah shayari punjabi

baba bulleh shah shayari punjabi
ਦੀ ਕਲਮ ਤੋਂ

  • ਆਪ ਨੇ ਕਾਫ਼ੀਆਂ =156
  • ਸ਼ੇਹਰਫ਼ੀਆਂ= 3
  • ਗੰਢਾ =40
  • ਬਾਰਾਮਾਹ =1
  • ਅਠਵਾਰਾ =1
  • ਦੋਹੜੇ =49

baba bulleh shah shayari punjabi
ਅੰਤਲਾ ਸਮਾਂ

baba bulleh shah shayari punjabi

1141 ਈ: ਚ ਮੁਰਸ਼ਦ ਸ਼ਾਹ ਇਨਾਇਤ ਦੇ ਇੰਤਕਾਲ ਤੋਂ ਬਾਅਦ ਬੁੱਲ੍ਹਾ 30 ਵਰੇ ਓਨਾ ਦੀ ਗੱਦੀ ਦਾ ਸੇਵਾਦਾਰ ਬਣ ਸੇਵਾ ਕਰਦਾ ਰਿਹਾ।
ਇਸ ਤਰਾਂ ਬੁੱਲ੍ਹਾ ਇਕ ਕਾਦਰੀ ਸੂਫੀ ਸੀ,,ਪੰਜਾਬੀ ਦਾ ਸ਼੍ਰੋਮਣੀ ਕਵੀ ਸੀ। ਜਿਸਦੇ ਬੋਲ ਰਸ ਭਰੇ ਸੀ ਦਿਲ ਨੂੰ ਅੰਦਰ ਤੱਕ ਛੂਹ ਜਾਣ ਵਾਲੇ ਠੇਠ ਪੰਜਾਬੀ ਨੂੰ ਹਰ ਇਕ ਦੀ ਜ਼ੁਬਾਨ ਤੱਕ ਪੋਹੰਚਉਂਦਾ ਸੀ। ਉਸਨੇ ਇਸ਼ਕ ਮਜ਼ਾਜ਼ੀ ਦੇ ਝਰੋਖੇ ਚ ਬੈਠ ਕੇ ਹਕੀਕਤ ਦੇ ਉੱਚ ਅਕਾਸ਼ ਦੇ ਦਰਸ਼ਨ ਦੀਦਾਰ ਕੀਤੇ। ਆਪਣੇ ਸੱਜਣ ਨੂੰ ਪਛਾਣ ਕੇ ਸਹਿਜੇ ਸੱਚ ਦਾ ਸਵਾਦ ਦੇਖ ਲਿਆ। ਸਹੀ ਅਰਥਾਂ ਚ ਬੁੱਲ੍ਹਾ ਪੰਜਾਬ ਦੇ ਮਨਸੂਰ ਸੀ ਤੇ ਇਸ ਮਨਸੂਰ ਦਾ ਘਾਟਾ ਪੰਜਾਬ ਨੂੰ 1171 ਹਿਜਰੀ ਮੁਤਾਬਕ 1757-58 ਈ : ਚ ਕਸੂਰ ਪਿਆ ਜਦੋ ਇਹ ਸਾਨੂ ਸਦਾ ਲਈ ਛੱਡ ਗਿਆ।

baba bulleh shah shayari punjabi

MORE

DESI NUSKHE

baba bulleh shah shayari punjabi